Toronto District School Board
Toronto District School Board

Parent And Community Engagement

ਮਾਪੇ/ਪਰਿਵਾਰ ਅਤੇ ਭਾਈਚਾਰੇ ਨਾਲ ਰੁਝੇਵਾਂ

ਸਾਡੇ ਸਕੂਲਾਂ ਅਤੇ ਵਿਦਿਆਰਥੀਆਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਮਾਪੇ ਅਤੇ ਭਾਈਚਾਰੇ ਦੇ ਮੈਂਬਰ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਖੋਜ ਨੇ ਦਿਖਾਇਆ ਹੈ ਕਿ ਜਦੋਂ ਸਕੂਲ, ਪਰਿਵਾਰ ਅਤੇ ਭਾਈਚਾਰਾ ਸਿੱਖਿਆ ਦਾ ਸਮਰਥਨ ਕਰਨ ਲਈ ਮਿਲ਼ਕੇ ਕੰਮ ਕਰਦੇ ਹਨ ਤਾਂ ਬੱਚੇ ਸਕੂਲ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਦਾ ਰੁਝਾਨ ਰੱਖਦੇ ਹਨ, ਸਕੂਲ ਵਿੱਚ ਮੁਕਾਬਲਤਨ ਲੰਬਾ ਸਮਾਂ ਰਹਿੰਦੇ ਹਨ ਅਤੇ ਸਕੂਲ ਨੂੰ ਵਧੇਰੇ ਪਸੰਦ ਕਰਦੇ ਹਨ।  

ਬਹੁਤ ਸਾਰੇ ਤਰੀਕੇ ਹਨ ਜਿੰਨ੍ਹਾਂ ਨਾਲ ਤੁਸੀਂ ਸੰਮਿਲਤ ਹੋ ਸਕਦੇ ਹੋ ਅਤੇ ਆਪਣੇ ਸਕੂਲ ਦੇ ਭਾਈਚਾਰੇ ਵਿੱਚ ਯੋਗਦਾਨ ਦੇ ਸਕਦੇ ਹੋ; ਤੁਹਾਡੇ ਸਥਾਨਕ ਸਕੂਲ ਵਿੱਚ ਸਵੈਸੇਵੀ ਬਣਨ ਤੋਂ ਲੈਕੇ ਸਕੂਲ ਸੰਮਤੀਆਂ ਜਾਂ ਬੋਰਡ ਦੀਆਂ ਸਲਾਹਕਾਰੀ ਕਮੇਟੀਆਂ ਵਿੱਚ ਭਾਗ ਲੈਣ ਤੱਕ। ਤੁਸੀਂ ਫਰਕ ਲਿਆ ਸਕਦੇ ਹੋ ਅਤੇ ਆਪਣੀ ਗੱਲ ਸੁਣਾ ਸਕਦੇ ਹੋ।   

ਇਹ ਪਤਾ ਕਰਨ ਲਈ ਕਿ ਤੁਸੀਂ ਕਿਵੇਂ ਸੰਮਿਲਤ ਹੋ ਸਕਦੇ ਹੋ, ਆਪਣੇ ਸਥਾਨਕ ਸਕੂਲ ਜਾਂ ਪੇਰੈਂਟ ਐਂਡ ਕਮਿਊਨਿਟੀ ਇਨਗੇਜਮੈਂਟ ਆਫਿਸ (Parent and Community Engagement Office) ਨਾਲ ਸੰਪਰਕ ਕਰੋ।

© 2014 Toronto District School Board  |  Terms of Use  |  CASL