Toronto District School Board
Toronto District School Board

Kindergarten Registration

ਕਿੰਡਰਗਾਰਟਨ ਪੰਜੀਕਰਨ

ਜੂਨੀਅਰ ਕਿੰਡਰਗਾਰਟਨ

 ਜੇ ਤੁਹਾਡਾ ਬੱਚਾ 31 ਦਸੰਬਰ, 2014 ਤੱਕ ਚਾਰ ਸਾਲਾਂ ਦਾ ਹੋ ਜਾਵੇਗਾ, ਤਾਂ ਉਹ ਸਤੰਬਰ 2014 ਵਿੱਚ ਜੂਨੀਅਰ ਕਿੰਡਰਗਾਰਟਨ ਸ਼ੁਰੂ ਕਰ ਸਕਦਾ ਜਾਂ ਸਕਦੀ ਹੈ। 

ਸੀਨੀਅਰ ਕਿੰਡਰਗਾਰਟਨ

 ਜੇ ਤੁਹਾਡਾ ਬੱਚਾ 31 ਦਸੰਬਰ, 2014 ਤੱਕ ਪੰਜ ਸਾਲਾਂ ਦਾ ਹੋ ਜਾਵੇਗਾ, ਤਾਂ ਉਹ ਸਤੰਬਰ 2014 ਵਿੱਚ ਸੀਨੀਅਰ ਕਿੰਡਰਗਾਰਟਨ ਸ਼ੁਰੂ ਕਰ ਸਕਦਾ ਜਾਂ ਸਕਦੀ ਹੈ। 

ਪੰਜੀਕਰਨ ਕਿਵੇਂ ਕਰੀਏ

 TDSB ਦੇ ਸਾਰੇ ਕਿੰਡਰਗਾਰਟਨ ਪ੍ਰੋਗਰਾਮਾਂ ਵਾਸਤੇ ਪੰਜੀਕਰਨ ਫਰਵਰੀ ਵਿੱਚ ਸ਼ੁਰੂ ਹੋ ਜਾਂਦਾ ਹੈ। ਅਸੀਂ ਤੁਹਾਡਾ ਅਤੇ ਤੁਹਾਡੇ ਬੱਚੇ ਦਾ ਸਵਾਗਤ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ!

ਕਦਮ 1 – ਆਪਣਾ ਸਥਾਨਕ ਸਕੂਲ ਲੱਭੋ।

ਕਦਮ 2 – ਆਪਣੇ ਸਥਾਨਕ ਸਕੂਲ ਜਾਓ ਅਤੇ ਨਿਮਨਲਿਖਤ ਦਸਤਾਵੇਜ਼ ਲੈਕੇ ਆਓ:

  • ਉਮਰ ਦਾ ਸਬੂਤ (ਜਨਮ ਦਾ ਸਰਟੀਫਿਕੇਟ ਜਾਂ ਪਾਸਪੋਰਟ)
  • ਪਤੇ ਦਾ ਸਬੂਤ (ਦੋ ਤਰ੍ਹਾਂ ਦੇ ਪਛਾਣ ਦੇ ਦਸਤਾਵੇਜ਼ ਜੋ ਤੁਹਾਡਾ ਪਤਾ ਦਿਖਾਉਂਦੇ ਹਨ, ਜਿਵੇਂ ਕਿ ਫ਼ੋਨ ਬਿੱਲ)
  • ਟੀਕਾਕਰਨ ਦਾ ਸਬੂਤ (ਉਹ ਕਾਰਡ ਜੋ ਤੁਹਾਡੇ ਬੱਚੇ ਨੂੰ ਲੱਗੇ ਟੀਕਿਆਂ ਦੀ ਸੂਚੀ ਦਿਖਾਉਂਦਾ ਹੈ)
  • ਪਹੁੰਚਣ ਦੀ ਤਾਰੀਖ਼ ਦੀ ਪੁਸ਼ਟੀ, ਜੇਕਰ ਤੁਹਾਡਾ ਬੱਚਾ ਕੈਨੇਡਾ ਵਿੱਚ ਪੈਦਾ ਨਹੀਂ ਸੀ ਹੋਇਆ।  ਸਥਾਈ ਵਸਨੀਕ ਪਰਿਵਾਰ ਅਤੇ ਸ਼ਰਣਾਰਥੀ ਦਾਅਵੇਦਾਰ ਸਿੱਧਾ ਸਕੂਲ ਵਿਖੇ ਪੰਜੀਕਰਨ ਕਰ ਸਕਦੇ ਹਨ। ਪ੍ਰਵਾਸ ਅਵਸਥਾ (immigration status) ਤੋਂ ਵਾਂਝੇ ਬੱਚਿਆਂ ਦਾ ਸਾਡੇ ਸਕੂਲਾਂ ਵਿੱਚ ਸਵਾਗਤ ਹੈ ਅਤੇ ਉਹਨਾਂ ਬਾਰੇ ਜਾਣਕਾਰੀ ਨੂੰ ਪ੍ਰਵਾਸ ਸਬੰਧੀ ਅਥਾਰਟੀਆਂ ਦੇ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ।  ਪੰਜੀਕਰਨ ਕਰਨ ਵਾਸਤੇ, ਇੱਕ TDSB ਸਕੂਲ ਦਾਖਲਾ ਪੱਤਰ ਲਈ ਕਿਰਪਾ ਕਰਕੇ International Programs and Admissions Office ਦੇ ਪਤੇ 5050 Yonge Street, Toronto ’ਤੇ ਜਾਓ।

ਕਿਰਪਾ ਕਰਕੇ ਨੋਟ ਕਰੋ: ਕੇਵਲ ਮਾਪੇ ਜਾਂ ਕਨੂੰਨੀ ਸਰਪ੍ਰਸਤ ਹੀ ਕਿਸੇ ਬੱਚੇ ਦਾ TDSB ਪ੍ਰੋਗਰਾਮਾਂ ਵਾਸਤੇ ਪੰਜੀਕਰਨ ਕਰ ਸਕਦੇ ਹਨ।

ਵਧੀਕ ਜਾਣਕਾਰੀ

TDSB ਦੇ ਕਿੰਡਰਗਾਰਟਨ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲੈਣ ਲਈ, ਜਿਸ ਵਿੱਚ ਸਕੂਲ ਵਾਸਤੇ ਤੁਹਾਡੇ ਬੱਚੇ ਨੂੰ ਤਿਆਰ ਕਰਨ ਬਾਰੇ ਘਰੇਲੂ ਨੁਕਤੇ ਵੀ ਸ਼ਾਮਲ ਹਨ, ਸਾਡੇ ਕਿੰਡਰਗਾਰਟਨ ਲਿੰਕ ਅਤੇ ਸਰੋਤ ਪੰਨੇ ਨੂੰ ਦੇਖੋ।  

ਕੀ ਤੁਸੀਂ ਤੁਹਾਡੇ ਘਰ ਦੇ ਪਤੇ ਨੂੰ ਸੇਵਾਵਾਂ ਪ੍ਰਦਾਨ ਕਰਾਉਣ ਵਾਲੇ ਸਕੂਲ ਤੋਂ ਇਲਾਵਾ ਕਿਸੇ ਹੋਰ ਸਕੂਲ ਵਿੱਚ ਅਰਜ਼ੀ ਦੇਣ ਵਿੱਚ ਦਿਲਚਸਪੀ ਰੱਖਦੇ ਹੋ? ਸਾਡੀ ਆਪਸ਼ਨਲ ਅਟੈਂਡੰਸ (Optional Attendance) ਬਾਰੇ ਪੜ੍ਹੋ।

ਸਾਡੇ ਅਰਲੀ ਫਰੈਂਚ ਈਮਰਜ਼ਨ (Early French Immersion) ਪ੍ਰੋਗਰਾਮਾਂ ਬਾਰੇ ਜਾਣੋ।   

ਵਿਸ਼ੇਸ਼ ਪੰਜੀਕਰਨ ਤਾਰੀਖ਼ਾਂ ਅਤੇ ਸਮਿਆਂ ਵਾਸਤੇ, ਕਿਰਪਾ ਕਰਕੇ ਆਪਣੇ ਸਥਾਨਕ ਸਕੂਲ ਨਾਲ ਸੰਪਰਕ ਕਰੋ।

© 2014 Toronto District School Board  |  Terms of Use  |  CASL