Toronto District School Board

ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ ਵਿਖੇ ਸਵਾਗਤ ਹੈ

ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਇੱਕ ਵਿਭਿੰਨਤਾ ਭਰੀ ਸਕੂਲੀ ਪ੍ਰਣਾਲੀ ਹੈ। ਅਸੀਂ ਹਰ ਸਾਲ ਸਾਡੇ ਸਕੂਲਾਂ ਵਿੱਚ ਵਿਸ਼ਵ ਭਰ ਤੋਂ ਹਜ਼ਾਰਾਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹਾਂ। ਵੈੱਬਸਾਈਟ ਦੇ ਇਸ ਖੰਡ ਵਿੱਚ TDSB ਬਾਰੇ ਮੁੱਖ ਜਾਣਕਾਰੀ ਹੈ, ਜਿਵੇਂ ਕਿ ਸਾਡੇ ਸਕੂਲਾਂ ਨੂੰ ਕਿਵੇਂ ਲੱਭਣਾ ਹੈ, ਨਵੇਂ ਵਿਦਿਆਰਥੀਆਂ ਦਾ ਪੰਜੀਕਰਨ ਕਿਵੇਂ ਕਰਨਾ ਹੈ ਅਤੇ ਆਮ ਪੁੱਛੇ ਜਾਣ ਵਾਲੇ ਪ੍ਰਸ਼ਨ। ਇਸ ਜਾਣਕਾਰੀ ਦਾ ਅਨੁਵਾਦ 22 ਵਿਭਿੰਨ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ।

ਜੇ ਤੁਸੀਂ ਅਜਿਹੀ ਜਾਣਕਾਰੀ ਦੀ ਤਲਾਸ਼ ਵਿੱਚ ਹੋ ਜੋ TDSB ਦੀ ਵੈੱਬਸਾਈਟ ’ਤੇ ਕੇਵਲ ਅੰਗਰੇਜ਼ੀ ਵਿੱਚ ਉਪਲਬਧ ਹੈ, ਤਾਂ ਤੁਸੀਂ ਇਸਨੂੰ ਸਕੂਲ ਦੇ ਦਫਤਰ ਵਿਖੇ ਲਿਜਾ ਸਕਦੇ ਹੋ ਜਿੱਥੇ ਸਾਡਾ ਅਮਲਾ ਕਿਸੇ ਦੁਭਾਸ਼ੀਏ ਜਾਂ ਅਨੁਵਾਦ ਵਾਸਤੇ ਪ੍ਰਬੰਧ ਕਰਨ ਵਿੱਚ ਮਦਦ ਕਰ ਸਕਦਾ ਹੈ।

ਜੇ ਤੁਸੀਂ ਟੋਰੰਟੋ ਵਿੱਚ ਨਵੇਂ ਆਏ ਹੋ ਅਤੇ ਤੁਹਾਨੂੰ ਵਧੀਕ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ TDSB ਦੇ ਤਿੰਨ ਨਿਊਕਮਰ ਰਿਸੈਪਸ਼ਨ ਸੈਂਟਰਾਂ ਵਿੱਚੋਂ ਇੱਕ ਵਿੱਚ ਜਾ ਸਕਦੇ ਹੋ। ਨਿਊਕਮਰ ਰਿਸੈਪਸ਼ਨ ਸੈਂਟਰ ਨਵੇਂ ਆਉਣ ਵਾਲੇ ਬਾਲਗਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਅਪੰਗਤਾਵਾਂ ਵਾਲੇ ਵਿਅਕਤੀਆਂ ਵਾਸਤੇ ਵਸੇਬੇ ਸਬੰਧੀ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ।

ਨਿਊਕਮਰ ਰਿਸੈਪਸ਼ਨ ਸੈਂਟਰਾਂ ਵਿਖੇ ਅਮਲਾ, ਨਾਗਰਿਕਤਾ ਜਮਾਤਾਂ, ਬਸੇਰਾ, ਭਾਸ਼ਾ, ਵਿਦਿਅਕ ਪ੍ਰਣਾਲੀ ਵਿੱਚ ਆਵਾਗੌਣ ਕਰਨ, ਕਰੀਅਰ ਬਾਰੇ ਜਾਣਕਾਰੀ, ਨੌਕਰੀ ਦੀ ਤਲਾਸ਼ ਵਿੱਚ ਮਦਦ, ਰਹਿਨੁਮਾਈ, ਕਨੂੰਨੀ ਸਹਾਇਤਾਵਾਂ ਬਾਰੇ ਜਾਣਕਾਰੀ, ਸਮਾਜਕ ਸੇਵਾਵਾਂ, ਵਿੱਤ ਅਤੇ ਬਜਟ ਬਣਾਉਣ, ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਦੇ ਅਧਿਕਾਰ, ਕਿਰਤੀਆਂ ਦੇ ਅਧਿਕਾਰ, ਹੁਨਰਾਂ ਨੂੰ ਅੱਪਗਰੇਡ ਕਰਨ ਲਈ ਵਰਕਸ਼ਾਪਾਂ, ਅਤੇ ਲਿਖਤੀ ਅਨੁਵਾਦ ਅਤੇ ਜ਼ੁਬਾਨੀ ਅਨੁਵਾਦ ਵਿੱਚ ਸਹਾਇਤਾ ਕਰ ਸਕਦਾ ਹੈ।

ਅਸੀਂ ਏਥੇ ਮਦਦ ਕਰਨ ਵਾਸਤੇ ਹਾਂ! ਉਹਨਾਂ ਸਹਾਇਤਾਵਾਂ ਅਤੇ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਓ ਜਿੰਨ੍ਹਾਂ ਦੀ ਪੇਸ਼ਕਸ਼ ਅਸੀਂ TDSB ਅਤੇ ਟੋਰੰਟੋ ਵਿੱਚ ਨਵੇਂ ਆਉਣ ਵਾਲੇ ਲੋਕਾਂ ਨੂੰ ਕਰਦੇ ਹਾਂ।

ਅਸੀਂ ਇਸ ਵੈੱਬਸਾਈਟ ਨੂੰ ਨਵੀਂ ਜਾਣਕਾਰੀ ਦੇ ਨਾਲ ਸਮੇਂ-ਸਮੇਂ ’ਤੇ ਅੱਪਡੇਟ ਕਰਦੇ ਰਹਾਂਗੇ, ਇਸ ਲਈ ਕਿਰਪਾ ਕਰਕੇ ਦੁਬਾਰਾ ਦਰਸ਼ਨ ਜ਼ਰੂਰ ਦਿਓ।

© 2014 Toronto District School Board  |  Terms of Use  |  CASL