Toronto District School Board
Toronto District School Board

Governance/Trustees

ਸ਼ਾਸ਼ਨ/ਟਰੱਸਟੀ

ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ(TDSB)ਵਿਖੇ, ਬਾਈ ਟਰੱਸਟੀਆਂ ਨੂੰ ਸਮੁੱਚੀ ਟੋਰੰਟੋ ਵਿੱਚੋਂ ਬੱਚਿਆਂ ਦੀ ਅਕਾਦਮਿਕ ਪ੍ਰਾਪਤੀ ਅਤੇ ਭਲਾਈ ਦੀ ਵਕਾਲਤ ਕਰਨ ਲਈ ਚੁਣਿਆ ਜਾਂਦਾ ਹੈ।ਵਿਚਾਰ-ਵਟਾਂਦਰੇ ਅਤੇ ਫੈਸਲਾ ਕਰਨ ਵਾਸਤੇ ਮੁੱਦਿਆਂ ਅਤੇ ਸ਼ੰਕਿਆਂ ਨੂੰ ਬੋਰਡ ਕੋਲ ਲੈਕੇ ਆਉਣ ਲਈ ਮਾਪਿਆਂ/ਸਰਪ੍ਰਸਤਾਂ ਅਤੇ ਭਾਈਚਾਰੇ ਨਾਲ ਕਾਰਜ ਕਰਨ ਦੁਆਰਾ, ਟਰੱਸਟੀ ਟੋਰੰਟੋ ਦੇ ਸਥਾਨਕ ਭਾਈਚਾਰਿਆਂ ਅਤੇTDSBਸਕੂਲਾਂ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਪ੍ਰਦਾਨ ਕਰਦੇ ਹਨ।

TDSBਦੇ ਟਰੱਸਟੀਆਂ ਦੀ ਭੂਮਿਕਾ ਵਿੱਚ ਇਹ ਵੀ ਸ਼ਾਮਲ ਹੈ:

  • TDSBਦੇ ਬਜਟ ਨੂੰ ਮਨਜ਼ੂਰ ਕਰਨਾ;
  • ਉਹਨਾਂ ਨੀਤੀਆਂ ਅਤੇ ਪ੍ਰਕਿਰਿਆਵਾਂ ਬਾਰੇ ਫੈਸਲਾ ਕਰਨਾ ਜੋ ਸਾਰੇ ਵਿਦਿਆਰਥੀਆਂ ਵਾਸਤੇ ਸਿੱਖਿਆ ਦੀ ਬਰਾਬਰਤਾ ਨੂੰ ਉਤਸ਼ਾਹਤ ਕਰਦੀਆਂ ਹਨ;
  • ਵਿਦਿਆਰਥੀਆਂ ਵਾਸਤੇ ਅਕਾਦਮਿਕ ਪ੍ਰਾਪਤੀ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣਾ; ਅਤੇ
  • ਇਹ ਯਕੀਨੀ ਬਣਾਉਣ ਲਈ ਪ੍ਰਾਂਤਕੀ ਸਰਕਾਰ ਦੇ ਨਾਲ ਕੰਮ ਕਰਨਾ ਕਿ ਬੋਰਡ ਆਪਣੀਆਂ ਕਨੂੰਨੀ ਅਤੇ ਵਿੱਤੀ ਜ਼ਿੰਮੇਵਾਰੀਆਂ ਦੀ ਪੂਰਤੀ ਕਰਦਾ ਹੈ।

ਤੁਸੀਂ ਆਪਣੇ ਸਥਾਨਕ ਟਰੱਸਟੀ ਬਾਰੇ ਉਹਨਾਂ ਦੀ ਵੈੱਬਸਾਈਟ ’ਤੇ ਜਾਕੇ ਵਧੇਰੇ ਜਾਣ ਸਕਦੇ ਹੋ ਜਾਂ ਫਿਰ416-395-8787’ਤੇ ਉਹਨਾਂ ਨੂੰ ਕਾਲ ਕਰੋ।

© 2014 Toronto District School Board  |  Terms of Use  |  CASL