Toronto District School Board
Toronto District School Board

Special Education

ਵਿਸ਼ੇਸ਼ ਸਿੱਖਿਆ

ਵਿਸ਼ੇਸ਼ ਸਿੱਖਿਆ ਦੇ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਸੰਪੂਰਨ ਸੰਭਾਵਨਾ ਤੱਕ ਪਹੁੰਚਣ ਵਿੱਚ ਮਦਦ ਕਰਦੇ ਹਨ। ਸਾਡੇ ਸਕੂਲ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਸਹਾਇਤਾਵਾਂ ਅਤੇ ਸੇਵਾਵਾਂ ਦੀ ਇੱਕ ਵਿਆਪਕ ਲੜੀ ਦੀ ਪੇਸ਼ਕਸ਼ ਕਰਦੇ ਹਨ।  

 ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ:

  • ਅਪਵਾਦਯੋਗਤਾਵਾਂ (exceptionalities) ਵਾਲੇ ਸਾਰੇ ਵਿਦਿਆਰਥੀਆਂ ਦਾ ਸਾਡੇ ਸਕੂਲਾਂ ਵਿੱਚ ਸਵਾਗਤ ਕੀਤਾ ਜਾਂਦਾ ਹੈ, ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਸਮਰਥਨ ਕੀਤਾ ਜਾਂਦਾ ਹੈ।
  • ਸਮੁੱਚੇ TDSB ਵਿੱਚ ਵਿਲੱਖਣ ਸ਼ਕਤੀਆਂ ਅਤੇ ਲੋੜਾਂ ਵਾਲੇ ਵਿਦਿਆਰਥੀਆਂ ਲਈ ਤੀਬਰ ਪ੍ਰੋਗਰਾਮ ਅਤੇ ਸਹਾਇਤਾਵਾਂ ਉਪਲਬਧ ਹਨ
  • ਅਮਲੇ, ਮਾਪਿਆਂ ਅਤੇ ਵਿਦਿਆਰਥੀਆਂ ਵਿਚਕਾਰ ਅਸਰਦਾਰ ਤਾਲਮੇਲ ਅਤੇ ਸਮੱਸਿਆ ਨੂੰ ਹੱਲ ਕਰਨਾ ਇੱਕ ਤਰਜੀਹ ਹੈ
  • ਜਦੋਂ ਵੀ ਸੰਭਵ ਹੋਵੇ, ਸਾਡੀਆਂ ਸੁਵਿਧਾਵਾਂ ਵਿਦਿਆਰਥੀਆਂ, ਪਰਿਵਾਰਾਂ, ਅਮਲੇ ਅਤੇ ਭਾਈਚਾਰੇ ਵਾਸਤੇ ਪੂਰੀ ਤਰ੍ਹਾਂ ਪਹੁੰਚਣਯੋਗ ਹੁੰਦੀਆਂ ਹਨ
  • ਖੋਜ ਅਤੇ ਅਸਰਦਾਰ ਅਭਿਆਸ, ਸਾਡੇ ਵਿਦਿਆਰਥੀਆਂ ਦੀ ਬੇਹਤਰ ਤਰੀਕੇ ਨਾਲ ਸੇਵਾ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੇ ਹਨ

ਵਿਸ਼ੇਸ਼ ਸਿੱਖਿਆ ਰਿਪੋਰਟ

ਹਰ ਸਾਲ, ਅਸੀਂ ਸਾਡੀ ਵਿਸ਼ੇਸ਼ ਸਿੱਖਿਆ ਰਿਪੋਰਟ ਦੀ ਸਮੀਖਿਆ ਕਰਦੇ ਹਾਂ ਅਤੇ ਇਸਨੂੰ ਨਵੀਨਤਮ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਵਿਦਿਆਰਥੀਆਂ ਦੀਆਂ ਲੋੜਾਂ ਦੀ ਪੂਰਤੀ ਕਰਨਾ ਜਾਰੀ ਰੱਖਦੇ ਹਾਂ।  ਇਹ ਪ੍ਰਕਿਰਿਆ ਸਾਨੂੰ ਵਰਤਮਾਨ ਪ੍ਰਥਾਵਾਂ ਦੀ ਸਮੀਖਿਆ ਕਰਨ ਅਤੇ ਭਾਈਚਾਰਕ ਸਮਰਥਨਾਂ ਨਾਲ ਮਹੱਤਵਪੂਰਨ ਭਾਈਵਾਲੀਆਂ ਦਾ ਨਿਰਮਾਣ ਕਰਨ ਦੇ ਯੋਗ ਬਣਾਉਂਦੀ ਹੈ।  

ਵਿਸ਼ੇਸ਼ ਸਿੱਖਿਆ ਵਾਸਤੇ ਮਾਪਿਆਂ ਦੀ ਗਾਈਡ

ਵਿਸ਼ੇਸ਼ ਸਿੱਖਿਆ ਵਾਸਤੇ ਮਾਪਿਆ ਦੀ ਗਾਈਡ (The Parents' Guide to Special Education) ਨੂੰ ਤੁਹਾਨੂੰ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਰਿਕਮੈਂਡਏਸ਼ਨ ਕਮੇਟੀ (SEPRC) ਦੀ ਪ੍ਰਕਿਰਿਆ, ਆਈਡੈਂਟੀਫਿਕੇਸ਼ਨ, ਪਲੇਸਮੈਂਟ ਐਂਡ ਰੀਵਿਊ ਕਮੇਟੀ (IPRC) ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ਅਤੇ ਵਿਲੱਖਣ ਵਿਦਿਆਰਥੀ ਦੀ ਪਛਾਣ ਕਰਨ ਅਤੇ ਉਸਨੂੰ ਸਥਾਪਤ ਕਰਨ ਵਿੱਚ ਸ਼ਾਮਲ ਪ੍ਰਕਿਰਿਆਵਾਂ ਨੂੰ ਤੈਅ ਕਰਨ ਲਈ ਵਿਉਂਤਿਆ ਗਿਆ ਹੈ।

© 2014 Toronto District School Board  |  Terms of Use  |  CASL