Toronto District School Board
Toronto District School Board

Newcomer

ਨਵੇਂ ਆਉਣ ਵਾਲੇ

ਕੈਨੇਡਾ ਵਿਖੇ ਸਵਾਗਤ ਹੈ! TDSB ਇੱਕ ਵੰਨ-ਸੁਵੰਨਾ ਬੋਰਡ ਹੈ ਅਤੇ ਅਸੀਂ ਹਜ਼ਾਰਾਂ ਹੀ – ਸਾਰੀਆਂ ਉਮਰਾਂ ਦੇ – ਨਵੇਂ ਵਿਦਿਆਰਥੀਆਂ ਦਾ – ਹਰ ਸਾਲ ਆਪਣੇ ਸਕੂਲਾਂ ਵਿੱਚ ਸਵਾਗਤ ਕਰਦੇ ਹਾਂ।

ਐਲੀਮੈਂਟਰੀ ਅਤੇ ਹਾਈ ਸਕੂਲ ਵਿਚਲੇ ਵਿਦਿਆਰਥੀ ਹੋਰਨਾਂ ਵੰਨ-ਸੁਵੰਨੇ ਸੱਭਿਆਚਾਰਾਂ ਬਾਰੇ ਸਿੱਖਣਗੇ, ਨਵੇਂ ਦ੍ਰਿਸ਼ਟੀਕੋਣ ਹਾਸਲ ਕਰਨਗੇ ਅਤੇ ਪਹਿਲੇ-ਦਰਜ਼ੇ ਦੀ ਸਿੱਖਿਆ ਹਾਸਲ ਕਰਦੇ ਸਮੇਂ ਨਵੇਂ ਦੋਸਤਾਂ ਨੂੰ ਮਿਲਣਗੇ।  ਅਸੀਂ ਕਈ ਸਾਰੇ ਸ਼ਾਗਿਰਦੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਾਂ ਅਤੇ ਸਾਡਾ ਅਮਲਾ ਮਾਰਗ ਦਰਸ਼ਨ ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਵਾਸਤੇ ਹਮੇਸ਼ਾ ਤਤਪਰ ਰਹਿੰਦਾ ਹੈ।

ਬਾਲਗਾਂ ਵਾਸਤੇ, ਅਸੀਂ ਪੱਚੀ ਤੋਂ ਵਧੇਰੇ ਭਾਸ਼ਾਵਾਂ ਵਿੱਚ ਜ਼ੁਬਾਨੀ ਅਨੁਵਾਦ ਅਤੇ ਲਿਖਤੀ ਅਨੁਵਾਦ ਸੇਵਾਵਾਂ, ਰੁਜ਼ਗਾਰ ਸੇਵਾਵਾਂ ਅਤੇ ਕੈਰੀਅਰ ਯੋਜਨਾਬੰਦੀ, ਹੁਨਰਾਂ ਦਾ ਵਿਕਾਸ, ਕਾਰਜ ਸਿਖਲਾਈ, ਭਾਸ਼ਾ ਦੀ ਪੜ੍ਹਾਈ ਅਤੇ ਵਿਸਤਰਿਤ ਅਤੇ ਵਿਸ਼ੇਸ਼ਤਾਬੱਧ ਭਾਸ਼ਾ ਸਿਖਲਾਈ ਦੀ ਪੇਸ਼ਕਸ਼ ਕਰਦੇ ਹਾਂ।

© 2014 Toronto District School Board  |  Terms of Use  |  CASL