Toronto District School Board
Toronto District School Board

Home Tips

TDSB ਵਿਖੇ
ਕਿੰਡਰਗਾਰਟਨ

ਘਰੇਲੂ ਨੁਕਤੇ: ਸਕੂਲ ਵਾਸਤੇ ਤਿਆਰ ਹੋਣਾ

ਸਕੂਲ ਜਾਣਾ ਸ਼ੁਰੂ ਕਰਨਾ ਇੱਕ ਰੁਮਾਂਚਕਾਰੀ ਸਮਾਂ ਹੁੰਦਾ ਹੈ ਅਤੇ ਇਹ ਤੁਹਾਡੇ ਬੱਚੇ ਵਾਸਤੇ ਕਈ ਸਾਰੇ ਪਹਿਲੇ ਕਾਰਜਾਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ। ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ ਵਿੱਚ, ਅਧਿਆਪਕ ਇਹ ਯਕੀਨੀ ਬਣਾਉਣ ਲਈ ਹਰੇਕ ਬੱਚੇ ਨਾਲ ਕਾਰਜ ਕਰਦੇ ਹਨ ਕਿ ਉਹ ਸਕੂਲ ਵਿਖੇ ਸਫਲ ਹੋਣ।

ਸਕੂਲ ਜਾਣਾ ਸ਼ੁਰੂ ਕਰਨ ਨੂੰ ਇੱਕ ਸਕਾਰਾਤਮਕ ਅਤੇ ਲਾਹੇਵੰਦ ਤਜ਼ਰਬਾ ਬਣਾਉਣ ਵਿੱਚ ਮਦਦ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਘਰ ਵਿਖੇ ਕਰ ਸਕਦੇ ਹੋ। ਨਵੀਆਂ ਗਤੀਵਿਧੀਆਂ ਅਤੇ ਤਜ਼ਰਬਿਆਂ ਨੂੰ ਅਜ਼ਮਾਉਣ ਲਈ ਆਪਣੇ ਬੱਚੇ ਨੂੰ ਉਤਸ਼ਾਹਤ ਕਰਕੇ, ਸਵਾਲ ਪੁੱਛਕੇ ਅਤੇ ਇਹਨਾਂ ਦਾ ਜਵਾਬ ਦੇਕੇ, ਤੁਸੀਂ ਸਕੂਲ ਵਿਖੇ ਸਫਲਤਾ ਲਈ ਇੱਕ ਠੋਸ ਆਧਾਰ ਦਾ ਨਿਰਮਾਣ ਕਰਨ ਵਿੱਚ ਮਦਦ ਕਰ ਰਹੇ ਹੋ।

ਸਕੂਲ ਦੇ ਪਹਿਲੇ ਦਿਨ ਤੋਂ ਪਹਿਲਾਂ, ਆਪਣੇ ਬੱਚੇ ਨਾਲ ਸਕੂਲ ਆਉਣ ਲਈ ਕੁਝ ਸਮਾਂ ਕੱਢੋ ਤਾਂ ਜੋ ਸਕੂਲ ਦੇ ਰਸਤਾ, ਇਮਾਰਤ, ਅਤੇ ਆਲ਼ੇ-ਦੁਆਲੇ ਨਾਲ ਜਾਣ-ਪਛਾਣ ਹੋ ਜਾਵੇ।

ਸਕੂਲੀ ਤਜ਼ਰਬੇ ਵਾਸਤੇ ਤਿਆਰ ਹੋਣ ਵਿੱਚ ਮਦਦ ਲਈ ਇੱਥੇ ਕੁਝ ਸੁਝਾਅ ਦਿੱਤੇ ਜਾ ਰਹੇ ਹਨ...

ਸਕੂਲ ਵਿਖੇ ਬੱਚੇ: ਘਰ ਵਿਖੇ ਤੁਸੀਂ:
ਨਵੇਂ ਲੋਕਾਂ ਅਤੇ ਸਥਿਤੀਆਂ ਦਾ ਸਾਹਮਣਾ ਕਰਨਗੇ। ਆਪਣੇ ਬੱਚਿਆਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਸ਼ਾਮਲ ਕਰ ਸਕਦੇ ਹੋ ਜਿੱਥੇ ਉਹ ਨਵੇਂ ਲੋਕਾਂ ਨੂੰ ਮਿਲਣਗੇ (ਉਦਾਹਰਨ ਲਈ, ਸਾਡੇ TDSB ਪੇਰੈਂਟਿੰਗ ਐਂਡ ਫੈਮਿਲੀ ਲਿਟਰੇਸੀ ਸੈਂਟਰਜ਼ ਵਿੱਚੋਂ ਕਿਸੇ ਇੱਕ ਵਿਖੇ ਜਾਣਾ ਜਾਂ ਕਹਾਣੀਆਂ ਦੇ ਸਮੇਂ ਵਾਸਤੇ ਲਾਇਬਰੇਰੀ ਵਿਖੇ ਜਾਣਾ)।
ਹੋਰਨਾਂ ਬੱਚਿਆਂ ਅਤੇ ਬਾਲਗਾਂ ਨੂੰ ਆਪਣੀਆਂ ਲੋੜਾਂ ਦੱਸਣਗੇ। ਆਪਣੇ ਬੱਚੇ ਨੂੰ ਉਸ ਦੀਆਂ ਲੋੜਾਂ (ਉਦਾਹਰਨ ਲਈ, ਵਾਸ਼ਰੂਮ ਜਾਣਾ, ਪੀਣ-ਪਦਾਰਥ ਲੈਣਾ) ਨੂੰ ਜਾਹਰ ਕਰਨ ਲਈ ਭਾਸ਼ਾ ਦੀ ਵਰਤੋਂ ਕਰਨ ਅਤੇ ਸਮੱਸਿਆਵਾਂ ਹੱਲ ਕਰਨ ਵਾਸਤੇ (ਉਦਾਹਰਨ ਲਈ ਹੋਰਨਾਂ ਨਾਲ ਸਾਂਝਾ ਕਰਦੇ ਸਮੇਂ) ਉਤਸ਼ਾਹਤ ਕਰ ਸਕਦੇ ਹੋ ।
ਬਾਹਰ ਖੇਡਣ ਲਈ ਅਤੇ ਘਰੇ ਜਾਣ ਲਈ ਖੁਦ ਕੱਪੜੇ ਪਹਿਨਣਗੇ। ਆਪਣੇ ਬੱਚੇ ਨੂੰ ਆਪਣੇ ਆਪ ਕੱਪੜੇ (ਉਦਾਹਰਨ ਲਈ ਜੈਕਟ, ਬੂਟ ਜਾਂ ਸਨੋਅ ਪੈਂਟਾਂ) ਪਹਿਨਣ ਲਈ ਉਤਸ਼ਾਹਤ ਕਰ ਸਕਦੇ ਹੋ।
ਚੋਣਾਂ ਕਰਨਗੇ (ਉਦਾਹਰਨ ਲਈ, ਜਮਾਤ ਵਿਖੇ ਗਤੀਵਿਧੀਆਂ, ਵਰਤੇ ਜਾਣ ਵਾਸਤੇ ਸਮੱਗਰੀਆਂ)। ਆਪਣੇ ਬੱਚੇ ਨੂੰ ਚੋਣਾਂ ਕਰਨ ਵਿੱਚ ਮਦਦ ਕਰ ਸਕਦੇ ਹੋ (ਉਦਾਹਰਨ ਲਈ ਕਿਹੜੇ ਕੱਪੜੇ ਪਹਿਨਣੇ ਹਨ, ਕਿਹੜੀਆਂ ਕੰਮ-ਕਾਜ ਕਰਨੀਆਂ ਹਨ)।
ਹੋਰਨਾਂ ਬੱਚਿਆਂ ਨਾਲ ਸਮੱਗਰੀਆਂ ਅਤੇ ਸਥਾਨਾਂ ਨੂੰ ਸਾਂਝਾ ਕਰਨਗੇ। ਆਪਣੇ ਬੱਚੇ ਨੂੰ ਹੋਰਨਾਂ ਬੱਚਿਆਂ ਦੇ ਨਾਲ ਰਹਿਣ, ਸਾਂਝਾਂ ਪਾਉਣ, ਅਤੇ ਵਾਰੀ ਅਨੁਸਾਰ ਖੇਡਣ ਦੇ ਮੌਕੇ ਦੇ ਸਕਦੇ ਹੋ।
ਕਲਾਸਰੂਮ ਅਤੇ ਸਕੂਲ ਵਾਸਤੇ ਰੁਟੀਨਾਂ ਨੂੰ ਸਿੱਖਣਗੇ। ਉਹ ਸਮੱਗਰੀਆਂ ਅਤੇ ਆਪਣੀਆਂ ਵਸਤੂਆਂ ਵਾਸਤੇ ਜਿੰਮੇਵਾਰੀ ਲੈਣੀ ਸ਼ੁਰੂ ਕਰਨਗੇ। ਆਪਣੇ ਬੱਚੇ ਨੂੰ ਨਿਰਦੇਸ਼ਾਂ ਨੂੰ ਸੁਣਨ ਅਤੇ ਜੋ ਕੁਝ ਉਮੀਦ ਕੀਤੀ ਜਾਂਦੀ ਹੈ, ਉਸਦੀ ਪਾਲਣਾ ਕਰਨ ਵਾਸਤੇ ਉਤਸ਼ਾਹਤ ਕਰ ਸਕਦੇ ਹੋ। ਆਪਣੇ ਬੱਚੇ ਨੂੰ ਕੋਈ ਜ਼ਿੰਮੇਵਾਰੀ ਲੈਣ ਵਿੱਚ ਮਦਦ ਕਰੋ (ਉਦਾਹਰਨ ਲਈ ਖਿਡੌਣਿਆਂ ਅਤੇ ਵਸਤੂਆਂ ਨੂੰ ਪਾਸੇ ਰੱਖਣ ਵਾਸਤੇ)।
ਕਹਾਣੀਆਂ, ਕਵਿਤਾਵਾਂ, ਅਤੇ ਸੂਚਨਾ ਨੂੰ ਸੁਣਨਗੇ। ਉਹ ਕਿਤਾਬਾਂ ਨੂੰ ਆਪਣੇ ਆਪ ਅਤੇ ਹੋਰਨਾਂ ਦੇ ਨਾਲ ਦੇਖਣਗੇ, ਇਹਨਾਂ ਬਾਰੇ ਗੱਲਬਾਤ ਕਰਨਗੇ, ਅਤੇ ਇਹਨਾਂ ਨੂੰ ਪੜ੍ਹਨਗੇ। ਤੁਸੀਂ ਆਪਣੀ ਭਾਸ਼ਾ ਵਿੱਚ ਕਹਾਣੀਆਂ ਸੁਣਾ ਸਕਦੇ ਹੋ, ਕਵਿਤਾਵਾਂ ਪੜ੍ਹ ਸਕਦੇ ਹੋ, ਅਤੇ ਗੀਤ ਗਾ ਸਕਦੇ ਹੋ। ਆਪਣੇ ਬੱਚੇ ਨੂੰ ਪੜ੍ਹਕੇ ਸੁਣਾਓ ਅਤੇ ਤਸਵੀਰਾਂ, ਵਿਚਾਰਾਂ, ਅਤੇ ਸ਼ਬਦਾਂ ਬਾਰੇ ਗੱਲਬਾਤ ਕਰੋ। ਘਰ ਅਤੇ ਭਾਈਚਾਰੇ ਵਿੱਚ ਸੰਕੇਤਾਂ, ਸ਼ਬਦਾਂ ਅਤੇ ਸੰਖਿਆਵਾਂ ਵੱਲ ਇਸ਼ਾਰਾ ਕਰੋ। ਲਾਇਬਰੇਰੀ ਵਿੱਚ ਇਕੱਠੇ ਜਾਓ।
ਬਾਲਗਾਂ ਅਤੇ ਹੋਰਨਾਂ ਬੱਚਿਆਂ ਨੂੰ ਵਿਭਿੰਨ ਮਕਸਦਾਂ ਵਾਸਤੇ ਲਿਖਦੇ ਹੋਏ ਦੇਖਣਗੇ। ਉਹ ਚਿਤਰਕਾਰੀ ਕਰਨ ਅਤੇ ਆਪਣੇ ਖੁਦ ਦੇ ਵਿਚਾਰਾਂ ਨੂੰ ਲਿਖਣ ਵਾਸਤੇ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਕਰਨਗੇ ਜਿਵੇਂ ਕਿ ਰੰਗਦਾਰ ਚਾਕ, ਮਾਰਕਰ, ਅਤੇ ਪੈਨਸਿਲਾਂ। ਆਪਣੇ ਬੱਚੇ ਨੂੰ ਘਰ ਵਿੱਚ ਹਰ ਰੋਜ਼ ਦੀਆਂ ਕਿਰਿਆਵਾਂ ਵਿੱਚ ਚਿੱਤਰਕਾਰੀ ਕਰਨ ਅਤੇ ਲਿਖਣ ਵਿੱਚ ਸ਼ਾਮਲ ਕਰ ਸਕਦੇ ਹੋ (ਉਦਾਹਰਨ ਲਈ ਕਾਰਡ ਬਣਾਉਣਾ, ਆਪਣੇ ਨਾਮ ਦੇ ਦਸਤਖਤ ਕਰਨੇ, ਤਸਵੀਰਾਂ ਉਲੀਕਣੀਆਂ)। ਚਿੱਤਰ ਬਣਾਉਣ ਅਤੇ ਲਿਖਣ ਵਿੱਚ ਆਪਣੇ ਬੱਚੇ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕਰੋ। ਆਪਣੇ ਬੱਚੇ ਦੇ ਨਾਮ ਅਤੇ ਇਸ ਵਿਚਲੇ ਅੱਖਰਾਂ ਬਾਰੇ ਗੱਲਬਾਤ ਕਰੋ।
ਆਪਣੇ ਆਸ-ਪਾਸ ਦੇ ਸੰਸਾਰ ਵਿਚਲੀ ਕੁਦਰਤ ਦੀ ਪੜਚੋਲ ਕਰਨਗੇ ਅਤੇ ਜੋ ਕੁਝ ਉਹ ਦੇਖਦੇ ਹਨ, ਉਸ ਬਾਰੇ ਗੱਲਬਾਤ ਕਰਨਗੇ ਅਤੇ ਸਿੱਖਣਗੇ। ਆਪਣੇ ਬੱਚੇ ਨਾਲ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰ ਸਕਦੇ ਹੋ ਜਿੰਨ੍ਹਾਂ ਨੂੰ ਤੁਸੀਂ ਘਰ ਤੋਂ ਬਾਹਰ ਅਤੇ ਭਾਈਚਾਰੇ ਵਿਚ ਸੈਰਾਂ ਦੌਰਾਨ ਦੇਖਦੇ ਅਤੇ ਸੁਣਦੇ ਹੋ। ਚੀਜ਼ਾਂ ਵੱਲ ਇਸ਼ਾਰਾ ਕਰੋ (ਉਦਾਹਰਨ ਲਈ, ਮੌਸਮ, ਰੁੱਤਾਂ ਜਾਂ ਸਥਾਨਾਂ ਵਿਚਲੀਆਂ ਤਬਦੀਲੀਆਂ)।
ਸੰਖਿਆਵਾਂ, ਸ਼ਕਲਾਂ, ਵੰਨਗੀਆਂ, ਅੰਦਾਜ਼ਾ ਲਗਾਉਣ, ਅਤੇ ਮਾਪਣ ਬਾਰੇ ਸਿੱਖਣਗੇ। ਉਹ ਆਪਣੇ ਵਿਚਾਰਾਂ ਅਤੇ ਇਸ ਬਾਰੇ ਗੱਲਬਾਤ ਕਰਨਗੇ ਕਿ ਉਹ ਕੀ ਸਿੱਖ ਰਹੇ ਹਨ। ਘਰੇ ਅਤੇ ਬਾਹਰ ਸੰਖਿਆਵਾਂ, ਸ਼ਕਲਾਂ ਅਤੇ ਵੰਨਗੀਆਂ ਬਾਰੇ ਗੱਲਬਾਤ ਕਰ ਸਕਦੇ ਹੋ।ਇਕੱਠਿਆਂ ਗੇਮਾਂ ਖੇਡੋ (ਸੁਮੇਲ ਕਰਨਾ ਅਤੇ ਗਿਣਨਾ, ਤਾਸ਼, ਸਰਲ ਬੋਰਡ ਗੇਮਾਂ)। ਖਾਣਾ ਪਕਾਉਂਦੇ ਸਮੇਂ, ਆਪਣੇ ਬੱਚੇ ਨੂੰ ਸਮੱਗਰੀਆਂ ਤੋਲਣ ਵਿੱਚ ਮਦਦ ਕਰਨ ਦਿਓ। ਆਪਣੇ ਬੱਚੇ ਨੂੰ ਛਾਂਟੀ ਕਰਨ ਵਿੱਚ ਸ਼ਾਮਲ ਕਰੋ (ਉਦਾਹਰਨ ਲਈ ਖਿਡੌਣੇ, ਕੱਪੜੇ, ਪੰਸਾਰੀ ਦੇ ਸਮਾਨ ਨੂੰ ਪਾਸੇ ਰੱਖਣਾ)।
ਕਲਾ ਦੀ ਸਿਰਜਣਾ ਕਰਨਗੇ, ਕਲਾ ਸਮੱਗਰੀਆਂ ਦੀ ਪੜਚੋਲ ਕਰਨਗੇ ਅਤੇ ਇਹਨਾਂ ਨੂੰ ਵਰਤਣਗੇ, ਢਾਂਚਿਆਂ ਦਾ ਨਿਰਮਾਣ ਕਰਨਗੇ, ਸੰਗੀਤ, ਨਾਟਕ ਅਤੇ ਉੱਛਲ-ਕੁੱਦ ਵਾਲੀਆਂ ਸਰਗਰਮੀਆਂ ਵਿੱਚ ਭਾਗ ਲੈਣਗੇ। ਚਿੱਤਰਕਾਰੀ, ਨਿਰਮਾਣ ਕਰਨ, ਗਾਣਾ ਗਾਉਣ, ਸੰਗੀਤ ਵੱਲ ਜਾਣ, ਅਤੇ ਕਹਾਣੀਆਂ ਦਾ ਸਵਾਂਗ ਰਚਣ ਰਾਹੀਂ ਆਪਣੇ ਬੱਚੇ ਦੀ ਕਲਪਨਾ ਅਤੇ ਸਿਰਜਣਾਤਮਿਕਤਾ ਨੂੰ ਉਤਸ਼ਾਹਤ ਕਰ ਸਕਦੇ ਹੋ।
ਵੱਡੀਆਂ ਅਤੇ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਕਰਨ ਲਈ ਵੰਨ ਸੁਵੰਨੀਆਂ ਸਮੱਗਰੀਆਂ ਅਤੇ ਸਾਜ਼ੋ-ਸਾਮਾਨ ਦੀ ਵਰਤੋਂ ਕਰਨਗੇ। ਆਪਣੇ ਬੱਚੇ ਵਾਸਤੇ ਕਸਰਤ ਕਰਨ ਅਤੇ ਵੱਡੀਆਂ ਮਾਸਪੇਸ਼ੀਆਂ (ਉਦਾਹਰਨ ਲਈ ਦੌੜਨਾ, ਉੱਪਰ ਚੜ੍ਹਨਾ, ਗੇਂਦ ਨਾਲ ਖੇਡਣਾ) ਅਤੇ ਛੋਟੀਆਂ ਮਾਸਪੇਸ਼ੀਆਂ (ਉਦਾਹਰਨ ਲਈ ਰੰਗਦਾਰ ਚਾਕਾਂ ਜਾਂ ਮਾਰਕਰਾਂ, ਪਲੇਡਫ, ਪਹੇਲੀਆਂ ਜਾਂ ਟੁਕੜੇ-ਟੁਕੜੇ ਹੋਕੇ ਜੁੜ ਜਾਣ ਵਾਲੇ ਖਿਡੌਣਿਆਂ ਦੀ ਵਰਤੋਂ ਕਰਨਾ) ਦੀ ਵਰਤੋਂ ਕਰਨ ਦੇ ਮੌਕੇ ਉਪਲਬਧ ਕਰਾ ਸਕਦੇ ਹੋ।

 

ਤੁਸੀਂ ਆਪਣੇ ਬੱਚੇ ਦੇ ਸਭ ਤੋਂ ਵੱਧ ਅਹਿਮ ਅਧਿਆਪਕ ਹੋ।

ਟੋਰੰਟੋ ਡਿਸਟ੍ਰਿਕਟ ਸਕੂਲ ਬੋਰਡ ਅਗਲੇ ਸਕੂਲੀ ਵਰ੍ਹੇ ਅਤੇ ਆਉਣ ਵਾਲੇ ਸਾਲਾਂ ਵਿੱਚ ਤੁਹਾਡੇ ਅਤੇ ਤੁਹਾਡੇ ਬੱਚੇ ਨਾਲ ਕਾਰਜ ਕਰਨ ਲਈ ਬੇਸਬਰੀ ਨਾਲ ਉਡੀਕ ਕਰਦਾ ਹੈ।

© 2014 Toronto District School Board  |  Terms of Use  |  CASL