Toronto District School Board
Toronto District School Board

French Programs

ਫਰੈਂਚ ਪ੍ਰੋਗਰਾਮ

ਕੋਈ ਦੂਜੀ ਭਾਸ਼ਾ ਸਿੱਖਣਾ ਕਿਸੇ ਵੀ ਵਿਦਿਆਰਥੀ ਵਾਸਤੇ ਫਾਇਦੇਮੰਦ ਹੁੰਦਾ ਹੈ ਅਤੇ ਅਕਾਦਮਿਕ ਸਫਲਤਾ ਵਿੱਚ ਇੱਕ ਪ੍ਰਮੁੱਖ ਕਾਰਕ ਹੁੰਦਾ ਹੈ।  ਦੂਜੀ ਭਾਸ਼ਾ ਸਿੱਖਣ ਵਿੱਚ ਸਮੁੱਚੇ ਹੁਨਰਾਂ ਨੂੰ ਪ੍ਰਫੁੱਲਤ ਕਰਦੀ ਹੈ, ਕੈਰੀਅਰ ਦੇ ਮੌਕਿਆਂ ਦਾ ਵਿਸਤਾਰ ਕਰਦੀ ਹੈ, ਸੱਭਿਆਚਾਰਾਂ ਵਿਚਕਾਰ ਸਮਝ ਨੂੰ ਉਤਸ਼ਾਹਤ ਕਰਦੀ ਹੈ, ਅਤੇ ਵਿਸ਼ਵ ਦੇ ਬਹੁ-ਭਾਸ਼ਾਈ ਨਾਗਰਿਕਾਂ ਦੀ ਸਿਰਜਣਾ ਕਰਦੀ ਹੈ। TDSB ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਦੂਜੀ ਭਾਸ਼ਾ ਵਜੋਂ ਫਰੈਂਚ ਪ੍ਰੋਗਰਾਮਾਂ (French as a Second Language Programs) ਦੀ ਵੰਨ-ਸੁਵੰਨਤਾ ਦੀ ਪੇਸ਼ਕਸ਼ ਕਰਦਾ ਹੈ।  

4-8 ਤੱਕ ਗਰੇਡਾਂ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਤੀ ਦਿਨ 40 ਮਿੰਟਾਂ ਤੱਕ ਕੋਰ ਫਰੈਂਚ (Core French) ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਇਹ 9-12 ਗਰੇਡਾਂ ਤੱਕ ਸੈਕੰਡਰੀ ਸਕੂਲ ਵਿੱਚ ਵੀ ਜਾਰੀ ਰਹਿੰਦੀ ਹੈ। ਆਪਣੇ ਸੈਕੰਡਰੀ ਸਕੂਲ ਡਿਪਲੋਮੇ ਵਾਸਤੇ ਵਿਦਿਆਰਥੀਆਂ ਨੂੰ ਗਰੇਡ 9 ਵਿੱਚ ਦੂਜੀ ਭਾਸ਼ਾ ਵਜੋਂ ਫਰੈਂਚ ਵਿੱਚ ਇੱਕ ਕਰੈਡਿਟ ਦੀ ਲੋੜ ਹੁੰਦੀ ਹੈ।

ਦੋ ਕਿਸਮ ਦੇ ਵਿਸਤਰਿਤ ਫਰੈਂਚ ਪ੍ਰੋਗਰਾਮ ਹਨ:  ਫਰੈਂਚ ਈਮਰਜ਼ਨ (French Immersion) ਅਤੇ ਐਕਸਟੈਨਡਿਡ ਫਰੈਂਚ (Extended French)। ਦੋਨਾਂ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਨੂੰ ਫਰੈਂਚ ਸਿੱਖਣ ਲਈ ਮੌਕਾ ਦੇਣ ਵਾਸਤੇ ਵਿਉਂਤਿਆ ਗਿਆ ਹੈ, ਨਾ ਕੇਵਲ ਸਿਰਫ ਇੱਕ ਭਾਸ਼ਾ ਪ੍ਰੋਗਰਾਮ ਵਜੋਂ, ਸਗੋਂ ਫਰੈਂਚ ਵਿੱਚ ਪੜ੍ਹਾਏ ਜਾਂਦੇ ਹੋਰਨਾਂ ਵਿਸ਼ਿਆਂ ਰਾਹੀਂ ਵੀ।

ਫਰੈਂਚ ਪ੍ਰੋਗਰਾਮਾਂ ਦੀ ਤਲਾਸ਼ ਕਰੋ

© 2014 Toronto District School Board  |  Terms of Use  |  CASL