Toronto District School Board
Toronto District School Board

Elementary School

ਐਲੀਮੈਂਟਰੀ ਸਕੂਲ

ਐਲੀਮੈਂਟਰੀ ਸਕੂਲ ਵਿੱਚ, ਤੁਹਾਡਾ ਬੱਚਾ ਸਾਖਰਤਾ ਅਤੇ ਉਹ ਅੰਕ-ਗਣਿਤਕੀ ਹੁਨਰ ਵਿਕਸਤ ਕਰੇਗਾ ਜਿਸਦੀ ਉਸਨੂੰ ਸਕੂਲ ਦੇ ਸਮੁੱਚੇ ਕਾਲ ਦੌਰਾਨ ਅਤੇ ਇਸਤੋਂ ਬਾਅਦ ਸਫਲ ਹੋਣ ਲਈ ਲੋੜ ਪਵੇਗੀ। ਐਲੀਮੈਂਟਰੀ ਸਕੂਲੀ ਸਾਲਾਂ ਦੌਰਾਨ ਪ੍ਰਮੁੱਖ ਖੇਤਰਾਂ ਵਿੱਚ ਇਸ ਨੀਂਹ ਦਾ ਨਿਰਮਾਣ ਕਰਨਾ ਵਿਦਿਆਰਥੀਆਂ ਨੂੰ ਆਪਣੀ ਸੰਪੂਰਨ ਸੰਭਾਵਨਾ ਦਾ ਤਾਲਾ ਖੋਲ੍ਹਣ ਅਤੇ ਆਪਣੇ ਮਨੋਵੇਗਾਂ ਦੀ ਖੋਜ ਕਰਨ ਦੇ ਯੋਗ ਬਣਾਉਂਦਾ ਹੈ।

ਹਾਲਾਂਕਿ ਜਮਾਤ ਦੇ ਕਮਰੇ ਵਿੱਚ ਵਾਪਰਨ ਵਾਲੀ ਸਿੱਖਿਆ ਬਹੁਤ ਮਹੱਤਵਪੂਰਨ ਹੈ, ਪਰ ਐਲੀਮੈਂਟਰੀ ਸਕੂਲ ਕਿਸੇ ਬੱਚੇ ਦੇ ਜੀਵਨ ਵਿੱਚ ਜਮਾਤ ਦੇ ਕਮਰੇ ਤੋਂ ਬਾਹਰਲੇ ਉਪਲਬਧ ਨਵੇਂ ਤਜ਼ਰਬਿਆਂ ਦੇ ਕਰਕੇ ਸੱਚਮੁੱਚ ਇੱਕ ਰੁਮਾਂਚਕਾਰੀ ਸਮਾਂ ਹੁੰਦਾ ਹੈ। ਚਾਹੇ ਇਹ ਸਕੂਲੀ ਸਮੇਂ ਤੋਂ ਬਾਅਦ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਦੀ ਗੱਲ ਹੋਵੇ ਜਾਂ ਖੇਡਾਂ ਵਿੱਚ ਭਾਗ ਲੈਣ ਦੀ, ਸਕੂਲੀ ਜੀਵਨ ਵਿੱਚ ਸੰਮਿਲਤ ਹੋਣ ਵਾਸਤੇ ਅਤੇ ਆਪਣੇ ਤਜ਼ਰਬੇ ਦਾ ਪੂਰਾ ਲਾਹਾ ਲੈਣ ਵਾਸਤੇ ਵਿਦਿਆਰਥੀਆਂ ਕੋਲ ਅਣਗਿਣਤ ਤਰੀਕੇ ਹੁੰਦੇ ਹਨ। 

ਇਹਨਾਂ ਸਾਲਾਂ ਦੌਰਾਨ ਮਾਪੇ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਉਹ ਸਾਰੀ ਜਾਣਕਾਰੀ ਹੋਵੇ ਜਿਸਦੀ ਤੁਹਾਨੂੰ ਇਹ ਯਕੀਨੀ ਬਣਾਉਣ ਲਈ ਲੋੜ ਹੈ ਕਿ ਤੁਹਾਡਾ ਬੱਚਾ ਸਫਲਤਾ ਪ੍ਰਾਪਤ ਕਰਦਾ ਹੈ। ਤੁਹਾਡੇ ਸਥਾਨਕ ਸਕੂਲ ਵਿਚਲਾ ਅਮਲਾ ਮਦਦ ਕਰਨ ਲਈ ਅਤੇ ਤੁਹਾਡੇ ਕੋਲ ਹੋ ਸਕਦੇ ਕਿਸੇ ਸਵਾਲਾਂ ਦਾ ਜਵਾਬ ਦੇਣ ਲਈ ਹਮੇਸ਼ਾ ਉਪਲਬਧ ਰਹਿੰਦਾ ਹੈ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਸੰਮਿਲਤ ਹੋ ਸਕਦੇ ਹੋ? ਇਸ ਅਮਲ ਵਿੱਚ ਤੁਹਾਡਾ ਮਾਰਗ-ਦਰਸ਼ਨ ਕਰਨ ਲਈ ਅਸੀਂ ਸਰੋਤਾਂ ਦੀ ਇੱਕ ਲੜੀ ਦਾ ਵਿਕਾਸ ਕੀਤਾ ਹੈ।

© 2014 Toronto District School Board  |  Terms of Use  |  CASL