Toronto District School Board
Toronto District School Board

Caring and Safe Schools

ਕੇਅਰਿੰਗ ਐਂਡ ਸੇਫ ਸਕੂਲ

TDSB ਸਕੂਲ ਵਿੱਚ ਸਿੱਖਣ ਦੇ ਅਜਿਹੇ ਵਾਤਾਵਰਣਾਂ ਦੀ ਸਿਰਜਣਾ ਕਰਨ ਲਈ ਦ੍ਰਿੜ ਸੰਕਲਪ ਹੈ ਜੋ ਸੰਭਾਲ ਕਰਨ ਵਾਲੇ, ਸਲਾਮਤ, ਸ਼ਾਂਤੀ-ਭਰਪੂਰ, ਪਾਲਣ-ਪੋਸ਼ਣ ਕਰਨ ਵਾਲੇ, ਉਸਾਰੂ, ਆਦਰ-ਭਰਪੂਰ ਹੋਣ ਅਤੇ ਜੋ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਮੁੱਚੀ ਸੰਭਾਵਨਾ ਤੱਕ ਪਹੁੰਚਣ ਵਿੱਚ ਮਦਦ ਕਰਨ।

ਜਦ ਕਿਸੇ ਸਕੂਲ ਵਿੱਚ ਉਸਾਰੂ ਮਾਹੌਲ ਹੁੰਦਾ ਹੈ, ਤਾਂ ਸਕੂਲ ਦੇ ਭਾਈਚਾਰੇ ਦੇ ਸਾਰੇ ਮੈਂਬਰ ਸਲਾਮਤ, ਸੰਮਿਲਤ, ਸਵੀਕਾਰ ਕੀਤੇ ਮਹਿਸੂਸ ਕਰਦੇ ਹਨ ਅਤੇ ਸਰਗਰਮੀ ਨਾਲ ਉਸਾਰੂ ਵਿਵਹਾਰਾਂ ਅਤੇ ਇੱਕ ਦੂਜੇ ਨਾਲ ਅੰਤਰ-ਕਿਰਿਆਵਾਂ ਨੂੰ ਉਤਸ਼ਾਹਤ ਕਰਦੇ ਹਨ। ਹਰ ਦੂਜੇ ਸਾਲ, ਸਾਡਾ ਬੋਰਡ ਸਾਡੇ ਸਕੂਲਾਂ ਵਿੱਚ ਸਕੂਲ ਮਾਹੌਲ ਸਰਵੇਖਣਾਂ (School Climate Surveys) ਦਾ ਸੰਚਾਲਨ ਕਰਦਾ ਹੈ ਤਾਂ ਜੋ ਸਕੂਲ ਦੇ ਮਾਹੌਲ ਬਾਰੇ ਸਿੱਧਾ ਵਿਦਿਆਰਥੀਆਂ, ਸਕੂਲ ਦੇ ਅਮਲੇ ਅਤੇ ਮਾਪਿਆਂ ਕੋਲੋਂ ਸੁਣਿਆ ਜਾਵੇ। ਗੁੰਡਾਗਰਦੀ ਦੀ ਰੋਕਥਾਮ ਕਰਨ ਵਿੱਚ ਮਦਦ ਲਈ ਅਤੇ ਸੁਰੱਖਿਅਤ ਅਤੇ ਸੰਮਿਲਤ ਸਕੂਲਾਂ ਨੂੰ ਵਧਾਵਾ ਦੇਣ ਲਈ, ਸਰਵੇਖਣ ਦੇ ਨਤੀਜੇ ਸਾਨੂੰ ਪ੍ਰੋਗਰਾਮਾਂ ਬਾਰੇ ਸੋਚ-ਸਮਝ ਕੇ ਯੋਜਨਾਬੰਦੀ ਬਾਰੇ ਫੈਸਲੇ ਲੈਣ ਦੇ ਯੋਗ ਬਣਾਉਂਦੇ ਹਨ।

ਉਸਾਰੂ ਸਕੂਲੀ ਵਾਤਾਵਰਣਾਂ ਦਾ ਨਿਰਮਾਣ ਕਰਨ ਵਿੱਚ ਮਦਦ ਲਈ, ਸਾਡੇ ਕੋਲ ਕਈ ਸਾਰੇ ਰੋਕਥਾਮ ਪ੍ਰੋਗਰਾਮ ਅਤੇ ਸੰਭਾਲ ਕਰਨ ਵਾਲੀਆਂ ਅਤੇ ਸੁਰੱਖਿਅਤ ਸਕੂਲੀ ਪਹਿਲਕਦਮੀਆਂ ਹਨ। ਵਧੇਰੇ ਜਾਣਨ ਵਾਸਤੇ, ਕਿਰਪਾ ਕਰਕੇ ਸਾਡੇ ਵੱਲੋਂ ਪੇਸ਼ਕਸ਼ ਕੀਤੇ ਜਾਂਦੇ ਰੋਕਥਾਮ ਪ੍ਰੋਗਰਾਮਾਂ ਬਾਰੇ ਪੜ੍ਹੋ।

ਸਾਰੇ ਵਿਦਿਆਰਥੀਆਂ ਨੂੰ ਬੋਰਡ ਦੇ ਵਿਵਹਾਰ ਦੇ ਜ਼ਾਬਤੇ (Code of Conduct) ਦੁਆਰਾ ਸੇਧ ਦਿੱਤੀ ਜਾਂਦੀ ਹੈ ਅਤੇ ਉਹਨਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਅਤੇ ਸਮਾਜਕ ਨਿਆਂ ਵਾਸਤੇ ਆਦਰ ਦਾ ਪ੍ਰਦਰਸ਼ਨ ਕਰਨ।

ਵਧੇਰੇ ਜਾਣੋ

ਸਕੂਲ ਸੇਫਟੀ ਐਂਡ ਇਨਗੇਜਡ ਕਮਿਊਨਿਟੀਜ਼ ਰਿਪੋਰਟ (School Safety and Engaged Communities Report) ਪੜ੍ਹੋ ਜਿਸਨੇ ਇਸ ਬਾਰੇ ਕੁਝ ਸਿਫਾਰਸ਼ਾਂ ਕੀਤੀਆਂ ਸਨ ਕਿ ਨਾਜ਼ੁਕ ਘਟਨਾਵਾਂ ਤੋਂ ਪਹਿਲਾਂ ਅਤੇ ਬਾਅਦ, ਸਾਰੇ ਵਿਦਿਆਰਥੀਆਂ ਅਤੇ ਅਮਲੇ ਵਾਸਤੇ ਸਲਾਮਤੀ ਅਤੇ ਸੰਭਾਲ ਦਾ ਸਭ ਤੋਂ ਵਧੀਆ ਤਰੀਕੇ ਨਾਲ ਸਮਰਥਨ ਕਰਨ ਲਈ, TDSB ਕਿਸ ਤਰ੍ਹਾਂ ਉੱਤਰਦਾਈ ਅਤੇ ਵਰਤਮਾਨ ਬਣ ਸਕਦਾ ਹੈ। 2015 ਦੀ ਪੱਤਝੜ (Fall) ਵਿੱਚ, ਅਮਲਾ ਇਹਨਾਂ ਸਿਫਾਰਸ਼ਾਂ ਦਾ ਜਵਾਬ ਪ੍ਰਦਾਨ ਕਰੇਗਾ।

ਹਰ ਸਾਲ ਸਤੰਬਰ ਵਿੱਚ ਦੂਜੇ ਅਤੇ ਤੀਜੇ ਹਫਤੇ, TDSB ਵਿਖੇ ਕੇਅਰਿੰਗ ਐਂਡ ਸੇਫ ਸਕੂਲਜ਼ ਵੀਕਸ (Caring & Safe Schools Weeks) ਹੁੰਦੇ ਹਨ। ਇਸ ਸਮੇਂ ਦੌਰਾਨ ਸਕੂਲ ਉਹਨਾਂ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹਨ ਜੋ ਇੱਕ ਉਸਾਰੂ ਸਕੂਲ ਮਾਹੌਲ ਨੂੰ ਵਧਾਵਾ ਦਿੰਦੀਆਂ ਹਨ ਅਤੇ ਉਹਨਾਂ ਨਿਵੇਕਲੀਆਂ ਭਾਈਵਾਲੀਆਂ ਅਤੇ ਪ੍ਰੋਗਰਾਮਾਂ ਦਾ ਜਸ਼ਨ ਮਨਾਉਂਦੀਆਂ ਹਨ ਜੋ ਸਾਡੇ ਸਕੂਲਾਂ ਵਿੱਚ ਇਕਸੁਰਤਾ ਅਤੇ ਆਦਰ ਨੂੰ ਵਧਾਵਾ ਦਿੰਦੀਆਂ ਹਨ।

ਇਸ ਬਾਰੇ ਵਧੇਰੇ ਜਾਣਕਾਰੀ ਵਾਸਤੇ ਜੈਂਡਰ ਬੇਸਿਡ ਵਾਇਲੈਂਸ ਪ੍ਰੀਵੈਨਸ਼ਨ (Gender-Based Violence Prevention) ਜਾਂ ਈਕਵੀਟੇਬਲ ਐਂਡ ਇਨਕਲੂਸਿਵ ਸਕੂਲ (Equitable and Inclusive Schools) ਦੇਖੋ ਕਿ ਸਾਡੇ ਸਕੂਲਾਂ ਵਿੱਚ ਉਸਾਰੂ ਸਿਹਤਮੰਦ ਰਿਸ਼ਤਿਆਂ ਨੂੰ ਵਧਾਵਾ ਦੇਣ ਲਈ ਅਸੀਂ ਕਿਸ ਤਰ੍ਹਾਂ ਮਿਲਕੇ ਕਾਰਜ ਕਰਦੇ ਹਾਂ।

ਕੀ ਤੁਸੀਂ ਇਸ ਬਾਰੇ ਜਾਣਨਾ ਚਾਹੁੰਦੇ ਹੋ ਕਿ ਕੇਅਰਿੰਗ ਐਂਡ ਸੇਫ ਸਕੂਲ ਕਮੇਟੀ (Caring and Safe School Committee) ਵਿੱਚ ਕਿਸ ਤਰ੍ਹਾਂ ਸੰਮਿਲਤ ਹੋਣਾ ਹੈ?ਕਿਰਪਾ ਕਰਕੇ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰੋ।

ਉਹਨਾਂ ਨੀਤੀਆਂ ਅਤੇ ਪ੍ਰਕਿਰਿਆਵਾਂ ਬਾਰੇ ਪੜ੍ਹੋ ਜੋ TDSB ਵਿਖੇ ਸੰਭਾਲ ਕਰਨ ਵਾਲੇ ਅਤੇ ਸਲਾਮਤ ਸਕੂਲਾਂ ਦਾ ਨਿਰਮਾਣ ਕਰਨ ਨਾਲ ਸਬੰਧ ਰੱਖਦੀਆਂ ਹਨ। ਜਾਂ ਇਹ ਪਤਾ ਕਰਨ ਲਈ ਸਾਡੇ ਸੰਭਾਲ ਕਰਨ ਵਾਲੇ ਅਤੇ ਸਲਾਮਤ ਸਕੂਲਾਂ ਦੀ ਸਾਲਾਨਾ ਰਿਪੋਰਟ ਪੜ੍ਹੋ ਕਿ ਸਾਡੇ ਪ੍ਰੋਗਰਾਮ ਕਿਵੇਂ ਕੰਮ ਕਰ ਰਹੇ ਹਨ।

ਕੀ ਤੁਸੀਂ ਸਾਡੀਆਂ ਮੁਅੱਤਲੀ ਅਤੇ ਬਰਖਾਸਤਗੀ ਸਬੰਧੀ ਪ੍ਰਕਿਰਿਆਵਾਂ ਬਾਰੇ ਵਧੇਰੇ ਜਾਣਕਾਰੀ ਦੀ ਤਲਾਸ਼ ਕਰ ਰਹੇ ਹੋ? ਕਿਰਪਾ ਕਰਕੇ ਸਾਡੇ ਨੀਤੀਆਂ ਅਤੇ ਪ੍ਰਕਿਰਿਆਵਾਂ ਵਾਲੇ ਖੰਡ ਨੂੰ ਦੇਖੋ।

ਕੀ ਤੁਹਾਡੇ ਕੋਈ ਸ਼ੰਕੇ ਜਾਂ ਸਵਾਲ ਹਨ? ਕਿਰਪਾ ਕਰਕੇ ਸਾਡੇ ਪੇਰੈਂਟ ਕਨਸਰਨ ਪ੍ਰੋਟੋਕੋਲ (Parent Concern Protocol) ਨੂੰ ਦੇਖੋ, ਤੁਹਾਡੇ ਪ੍ਰਿੰਸੀਪਲ ਜਾਂ ਗਾਈਡੈਂਸ ਕੌਂਸਲਰ ਨਾਲ ਗੱਲ ਕਰੋ ਜਾਂ ਸਾਡੀ ਕੇਅਰਿੰਗ ਐਂਡ ਸੇਫ ਸਕੂਲਜ਼ ਟੀਮ ਦੇ ਕਿਸੇ ਮੈਂਬਰ ਨਾਲ ਸੰਪਰਕ ਕਰੋ।

© 2014 Toronto District School Board  |  Terms of Use  |  CASL