Toronto District School Board
Toronto District School Board

About The Program

TDSB ਵਿਖੇ
ਕਿੰਡਰਗਾਰਟਨ

ਪ੍ਰੋਗਰਾਮ ਬਾਬਤ

ਸਕੂਲ ਜਾਣਾ ਸ਼ੁਰੂ ਕਰਨਾ ਤੁਹਾਡੇ ਬੱਚੇ ਦੇ ਜੀਵਨ ਵਿੱਚ ਇੱਕ ਰੁਮਾਂਚਕਾਰੀ ਸਮਾਂ ਹੁੰਦਾ ਹੈ। TDSB ਵਿਖੇ, ਤੁਹਾਡੇ ਬੱਚੇ ਕੋਲ ਸਿੱਖਣ, ਨਵੀਂ ਮੁਹਾਰਤਾਂ ਦਾ ਨਿਰਮਾਣ ਕਰਨ ਅਤੇ ਨਵੇਂ ਦੋਸਤ ਬਣਾਉਣ ਦੇ ਕਈ ਮੌਕੇ ਹੋਣਗੇ।

ਸਾਡਾ ਪੂਰਾ ਦਿਨ ਦਾ ਕਿੰਡਰਗਾਰਟਨ ਪ੍ਰੋਗਰਾਮ (Full-Day Kindergarten Program) ਸਿੱਖਣ ਵਾਸਤੇ ਇੱਕ ਸ਼ਾਨਦਾਰ ਅਤੇ ਸੁਰੱਖਿਅਤ ਮਾਹੌਲ ਉਪਲਬਧ ਕਰਾਉਂਦਾ ਹੈ ਜਿਸਨੂੰ ਹਰੇਕ ਬੱਚੇ ਨੂੰ ਸਭ ਤੋਂ ਵਧੀਆ ਸੰਭਵ ਸ਼ੁਰੂਆਤ ਦੇਣ ਲਈ ਵਿਉਂਤਿਆ ਗਿਆ ਹੈ। ਅਸੀਂ ਸਿੱਖਣ ਦੇ ਛੇ ਪ੍ਰਮੁੱਖ ਖੇਤਰਾਂ ਵਿੱਚ ਵਿਕਾਸ ਵਾਸਤੇ ਮੌਕਿਆਂ ਦਾ ਹਿਮਾਇਤ ਕਰਨ ਲਈ ਪੁੱਛਗਿੱਛ ਅਤੇ ਖੇਡ-ਆਧਾਰਿਤ ਸਿੱਖਣ ਦੀਆਂ ਤਕਨੀਕਾਂ ’ਤੇ ਉਸਾਰੀ ਕਰਦੇ ਹਾਂ: ਭਾਸ਼ਾ, ਗਣਿਤ, ਵਿਗਿਆਨ ਅਤੇ ਤਕਨਾਲੋਜੀ, ਨਿੱਜੀ ਅਤੇ ਸਮਾਜਕ ਵਿਕਾਸ, ਸੇਹਤ ਅਤੇ ਸਰੀਰਕ ਸਰਗਰਮੀ, ਅਤੇ ਕਲਾਵਾਂ।

ਭਾਸ਼ਾ

ਬੱਚੇ:

  • ਬੁਨਿਆਦੀ ਸਾਖਰਤਾ ਮੁਹਾਰਤਾਂ ਨੂੰ ਵਿਕਸਿਤ ਕਰਨਗੇ;
  • ਗੱਲਬਾਤ ਕਰਨ, ਚਿਤਰਕਾਰੀ ਕਰਨ, ਰੰਗ ਭਰਨ ਅਤੇ ਲਿਖਣ ਰਾਹੀਂ ਵਿਚਾਰ ਸਾਂਝੇ ਕਰਨਗੇ; ਅਤੇ,
  • ਸੁਤੰਤਰ ਤਰੀਕੇ ਨਾਲ ਪੜ੍ਹਨਾ ਸਿੱਖਣਗੇ।

ਗਣਿਤ

ਬੱਚੇ:

  • ਗਿਣਨਾ, ਮਾਪਣਾ, ਛਾਂਟੀ ਅਤੇ ਵਰਗੀਕਰਨ ਕਰਨਾ ਸਿੱਖਣਗੇ; 
  • ਵੰਨਗੀਆਂ ਦੀ ਪਛਾਣ ਅਤੇ ਸਿਰਜਣਾ ਕਰਨ ਦੁਆਰਾ ਵਿਸ਼ਲੇਸ਼ਣਕਾਰੀ ਮੁਹਾਰਤਾਂ ਦਾ ਨਿਰਮਾਣ ਕਰਨਗੇ; ਅਤੇ, 
  • ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਮੁਹਾਰਤਾਂ ਨੂੰ ਵਿਕਸਤ ਕਰਨਗੇ, ਵਿਚਾਰ ਸਾਂਝੇ ਕਰਨਗੇ ਅਤੇ ਨਿਰੀਖਣਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਵਿਗਿਆਨ ਅਤੇ ਤਕਨਾਲੋਜੀ

ਬੱਚੇ:

  • ਪੜਚੋਲ ਕਰਨ ਅਤੇ ਨਿਰਮਾਣ ਕਰਨ ਦੁਆਰਾ ਇਹ ਖੋਜ ਪਤਾ ਲਾਉਣਗੇ ਕਿ ਸਾਡੇ ਸੰਸਾਰ ਵਿੱਚ ਤਕਨਾਲੋਜੀ ਸਾਡੀ ਕਿਵੇਂ ਮਦਦ ਕਰਦੀ ਹੈ;
  • ਪੁੱਛਗਿੱਛ ਮੁਹਾਰਤਾਂ (ਸਵਾਲ ਪੁੱਛਣ, ਯੋਜਨਾਬੰਦੀ, ਭਵਿੱਖਬਾਣੀ, ਨਿਰੀਖਣ ਕਰਨ, ਅਤੇ ਸੰਚਾਰ ਕਰਨ) ਦੀ ਵਰਤੋਂ ਕਰਕੇ ਪ੍ਰਯੋਗਾਂ ਦਾ ਸੰਚਾਲਨ ਕਰਨਗੇ; ਅਤੇ,
  • ਕੁਦਰਤੀ ਸੰਸਾਰ ਦੀ ਪੜਚੋਲ ਕਰਨਗੇ ਅਤੇ ਇਸਦਾ ਖਿਆਲ ਰੱਖਣਗੇ।


ਨਿੱਜੀ ਅਤੇ ਸਮਾਜਕ ਵਿਕਾਸ

ਬੱਚੇ:

  • ਉਹਨਾਂ ਹੁਨਰਾਂ ਨੂੰ ਵਿਕਸਤ ਕਰਨਗੇ ਜਿੰਨ੍ਹਾਂ ਦੀ ਉਹਨਾਂ ਨੂੰ ਆਪਣੇ ਨਾਲ ਦੇ ਸਾਥੀਆਂ ਅਤੇ ਬਾਲਗਾਂ ਨਾਲ ਸਫਲਤਾਪੂਰਵਕ ਗੱਲਬਾਤ ਕਰਨ ਵਾਸਤੇ ਲੋੜ ਹੁੰਦੀ ਹੈ;
  • ਹੋਰਨਾਂ ਦੀਆਂ ਭਾਵਨਾਵਾਂ ਦੀ ਪਛਾਣ ਕਰਨਗੇ ਅਤੇ ਇਹਨਾਂ ਦਾ ਹੁੰਗਾਰਾ ਭਰਨਗੇ; ਅਤੇ,
  • ਵਿਅਕਤੀਗਤ ਭਿੰਨਤਾਵਾਂ ਦਾ ਆਦਰ ਕਰਨਾ ਅਤੇ ਇਹਨਾਂ ਦੀ ਸ਼ਲਾਘਾ ਕਰਨਾ ਸਿੱਖਣਗੇ।
ਸੇਹਤ ਅਤੇ ਸਰੀਰਕ ਗਤੀਵਿਧੀ

ਬੱਚੇ:
  • ਉਹਨਾਂ ਰੋਜ਼ਾਨਾ ਸਰਗਰਮੀਆਂ ਵਿੱਚ ਭਾਗ ਲੈਣਗੇ ਜੋ ਸ਼ਕਤੀ, ਤਾਲਮੇਲ, ਸੰਤੁਲਨ ਅਤੇ ਸੇਹਤਮੰਦ ਰੁਟੀਨਾਂ ਦਾ ਨਿਰਮਾਣ ਕਰਦੀਆਂ ਹਨ; ਅਤੇ,
  • ਸੇਹਤਮੰਦ ਭੋਜਨ ਵਿਕਲਪਾਂ ਅਤੇ ਸਰਗਰਮ ਹੋਣ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਕਲਾ

ਬੱਚੇ:

  • ਦ੍ਰਿਸ਼ਟੀਗਤ ਕਲਾਵਾਂ, ਸੰਗੀਤ, ਨਾਟਕ ਅਤੇ ਨਾਚ ਰਾਹੀਂ ਸਿਰਜਣਾਤਮਿਕਤਾ ਅਤੇ ਕਲਪਨਾ ਨੂੰ ਜਾਹਰ ਕਰਨਗੇ;
  • ਕਲਾ ਦੀਆਂ ਵਿਭਿੰਨ ਕਿਸਮਾਂ ਬਾਬਤ ਆਪਣੇ ਵਿਚਾਰਾਂ ਅਤੇ ਨਜ਼ਰੀਆ ਨੂੰ ਸਾਂਝੇ ਕਰਨਗੇ; ਅਤੇ,
  • ਵਿਸ਼ਵ ਭਰ ਦੇ ਵਿਭਿੰਨ ਸੱਭਿਆਚਾਰਾਂ ਬਾਰੇ ਸਿੱਖਣਗੇ, ਜਿੰਨ੍ਹਾਂ ਵਿੱਚ ਉਹਨਾਂ ਦਾ ਖੁਦ ਦਾ ਸੱਭਿਆਚਾਰ ਵੀ ਸ਼ਾਮਲ ਹੈ।



ਖੇਡ-ਆਧਾਰਿਤ ਸਿੱਖਿਆ

ਖੇਡ ਅਤੇ ਪੁੱਛਗਿੱਛ ਰਾਹੀਂ ਸਿੱਖਣਾ ਬੱਚੇ ਦੇ ਵਿਕਾਸ ਵਿੱਚ ਵਾਧਾ ਕਰਦਾ ਹੈ — ਖਾਸ ਕਰਕੇ ਸਮੱਸਿਆ ਨੂੰ ਹੱਲ ਕਰਨ ਦੇ ਜਾਚ ਵਿਕਸਿਤ ਕਰਨ, ਉਚੇਰੇ ਪੱਧਰ ਦੀ ਸੋਚਣੀ, ਸਿਰਜਣਾਤਮਿਕਤਾ ਅਤੇ ਸਮਾਜਕ ਹੁਨਰ ਵਿਕਸਿਤ ਕਰਨ ਦੇ ਖੇਤਰਾਂ ਵਿੱਚ। ਸਾਡੇ ਅਧਿਆਪਕ ਸਿੱਖਣ ਦੇ ਉਹਨਾਂ ਤਜ਼ਰਬਿਆਂ ਦੀ ਯੋਜਨਾ ਬਣਾਉਂਦੇ ਹਨ ਜਿੱਥੇ ਬੱਚੇ ਸਰਗਰਮੀ ਨਾਲ ਕੰਮ ਕਰਨ ਅਤੇ ਸੋਚਣ ਵਿੱਚ ਭਾਗ ਲੈਂਦੇ ਹਨ।

TDSB ਵਿਖੇ ਕਿੰਡਰਗਾਰਟਨ ਬਾਰੇ ਹੋਰ ਵੱਧ ਜਾਣਕਾਰੀ ਲਈ, ਜਿਸ ਵਿੱਚ ਅਰਲੀ ਫ਼ਰੈਂਚ ਈਮਰਸਨ ਪ੍ਰੋਗਰਾਮ (Early French Immersion Program) ਵੀ ਸ਼ਾਮਲ ਹੈ, ਕਿਰਪਾ ਕਰਕੇ tdsb.on.ca/kindergartenrਦੇਖੋ

© 2014 Toronto District School Board  |  Terms of Use  |  CASL